Hello friends, in today's post we have brought some of the best motivational shayari in punjabi, punjabi motivational shayari, shayari in punjabi on life motivation which you will definitely like and inspire you to move forward in life
Best Motivational Shayari in Punjabi | ਪੰਜਾਬੀ ਪ੍ਰੇਰਣਾਦਾਇਕ ਸ਼ਾਇਰੀ
ਪੰਜਾਬੀ ਪ੍ਰੇਰਣਾਦਾਇਕ ਸ਼ਾਇਰੀ |
"ਜੇਕਰ ਜੀਵਨ ਵਿੱਚ ਤੁਸੀਂ ਹਰ ਰਗੜ੍ਹ ਤੋਂ ਚਿੜ੍ਹ ਰਹੇ ਹੋ,
ਤਾਂ ਪ੍ਰਮਾਤਮਾਂ ਤੁਹਾਨੂੰ ਕਿਵੇਂ ਚਮਕਾ ਸਕਦਾ ਹੈ
"ਇਸ ਤਰ੍ਹਾਂ ਜੀਓ, ਜਿਵੇਂ ਕੇ ਤੁਸੀਂ ਕਲ੍ਹ ਮਰਨੇ ਵਾਲੇ ਹੋ,
ਇਸ ਤਰ੍ਹਾਂ ਸਿੱਖੋ, ਜਿਵੇਂ ਕੇ ਤੁਸੀਂ ਸਦਾ ਲਈ ਜੀਣ ਵਾਲੇ ਹੋ
ਹਰ ਆਦਮੀ ਇੱਕ ਹੁਨਰ ਲੈ ਕੇ ਪੈਦਾ ਹੁੰਦਾ ਹੈ,
ਬਸ ਉਸ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਲਿਆਓ
"ਜੇਕਰ ਲੱਗਣ ਲੱਗੇ ਕਿ ਟੀਚਾ ਹਾਸਿਲ ਨਹੀਂ ਹੋ ਪਏਗਾ,
ਤਾਂ ਟੀਚੇ ਨੂੰ ਨਹੀ ਬਲਕਿ ਆਪਣੇ ਜਤਨਾਂ ਨੂੰ ਬਦਲੋ"...
ਇਕ ਦਿਨ ਹੱਥ ਜੋੜ ਕੇ ਬੈਠੀ ਹੋਉ ਵਿੱਚ ਪੈਰਾਂ ਦੇ
ਹਾਲੇ ਕਿਸਮਤ ਭੱਜੀ ਫਿਰਦੀ ਵਿਹੜੇ ਗੈਰਾਂ ਦੇ
ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ,
ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ..!
ਸਾਡੇ ਗੱਡੇ ਕਿੱਲ ਕਿਵੇਂ ਜਾਣ ਹਿੱਲ…
ਐਡਾ ਕੱਚਾ ਵੀ ਨੀ ਖਿਡਾਰੀ ਤੇਰਾ ਯਾਰ ਨੀ…
ਸੌਖੇ ਨਹੀਓਂ ਬਦਲੇ ਹਾਲਾਤ ਜਾਂਦੇ ਬੱਲਿਆ,
ਪੈਂਦਾ ਹੱਡ ਭੰਨਵੀਆਂ ਮਿਹਨਤਾਂ ਦਾ ਜਨੂਨ ਰੱਖਣਾ...
ਹਾਲੇ ਦਮ ਹੈ ਸ਼ਰੀਰ 'ਚ, ਮਰਦੇ ਨਹੀ ਆਪਾਂ,
ਜੰਗ ਹਾਰੇ ਹਾਂ, ਜਮੀਰ ਤੋਂ ਹਰਦੇ ਨਹੀ ਆਪਾਂ,
ਉਮੀਦ ਹੁਣ ਰੱਖਿਓ ਰੁੱਤ ਬਦਲਣ ਦੀ ਯਾਰੋ,
ਹਾਰਦੇ ਕਿੱਦਾਂ, ਜੇਕਰ ਲੜਦੇ ਨਹੀਂ ਆਪਾਂ।
ਮਿਹਨਤ ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ
ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ...
Punjabi Motivational Shayari
ਮਿਹਨਤ ਇੰਨੀਂ ਕਿ ਕਰੋ ਕਿ ਰੱਬ ਵੀਂ ਕਹੇਂ ਇਹਦੀਂ
ਕਿਸਮਤ ਚ ਕੀਂ ਲਿਖਿਆਂ ਸੀ ਤੇ ਇਹਨੇ ਕੀਂ ਲਿਖਵਾ ਲਿਆ
"ਪੱਕੇ ਇਰਾਦੇ ਤਕਦੀਰ ਬਦਲ ਦਿੰਦੇ ਹਨ,
ਕਿਸ਼ਮਤ ਮੋਹਤਾਜ਼ ਨਹੀ ਹੱਥਾਂ ਦੀਆਂ ਲਕੀਰਾਂ ਦੀ"...
"ਆਪਣੇ ਉਹ ਨਹੀ ਜੋ ਤਸਵੀਰਾਂ ਵਿੱਚ ਨਾਲ ਖੜਨ,
ਆਪਣੇ ਉਹ ਹੁੰਦੇ ਨੇ ਜੋ ਮੁਸੀਬਤਾਂ ਵਿੱਚ ਨਾਲ ਖੜਨ
"ਨਾਮੁਮਕਿਨ ਸ਼ਬਦ ਦੀ ਵਰਤੋਂ ਕੇਵਲ ਕਾਇਰ ਲੋਕ ਹੀ ਕਰਦੇ ਹਨ,
ਜਦਕਿ ਬਹਾਦਰ ਤੇ ਬੁੱਧੀਮਾਨ ਲੋਕ ਆਪਣਾ ਰਸਤਾ ਖੁਦ ਬਣਾਦੇ ਹਨ"...
ਆਪਣੇ ਕਮਾਏ ਹੋਏ ਪੈਸਿਆਂ ਨਾਲ ਚੀਜ਼ ਖ਼ਰੀਦ ਕੇ ਦੇਖੋ,
ਤੁਹਾਡੇ ਸ਼ੌਂਕ ਆਪੇ ਘੱਟ ਹੋ ਜਾਣਗੇ
"ਕਿਉ ਬੀਜਦਾ ਐਂ ਬੀਜ ਨਫ਼ਰਤਾਂ ਦੇ,
ਜੇ ਪਿਆਰ ਦੀ ਫ਼ਸਲ ਉਗਾ ਨੀ ਸਕਦਾ,
ਨਹੀ ਰਵਾਉਣ ਦਾ ਤੈਨੂੰ ਹੱਕ ਕੋਈ,
ਜੇ ਰੋਂਦੇ ਨੂੰ ਤੂੰ ਹਸਾ ਨੀ ਸਕਦਾ.."
ਜੇਕਰ ਤੁਸੀ ਸੱਚਾਈ 'ਤੇ ਚੱਲ ਰਹੇ ਹੋ ਤਾਂ
ਯਾਦ ਰੱਖੋ ਕਿ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ
"ਕਿਸੇ ਦਾ ਸਾਥ ਇਹ ਸੋਚ ਕੇ ਕਦੀ ਨਾ ਛੱਡੋ, ਕਿ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ,
ਸਗੋਂ ਉਹਦਾ ਸਾਥ ਇਹ ਸੋਚ ਕੇ ਨਿਭਾਉ ਕਿ ਉਹਦੇ ਕੋਲ ਕੁਝ ਨਹੀ ਤੁਹਾਡੇ ਤੋਂ ਬਿਨਾਂ
"ਕਿਸੇ ਦੇ ਮਾੜੇ ਬੋਲ ਸੁਣਕੇ ਆਪਣੇ ਇਰਾਦੇ ਨਾ ਬਦਲੋ,
ਕਿਉਂਕਿ ਕਾਮਯਾਬੀ ਮਿਲਦਿਆਂ ਹੀ ਲੋਕਾਂ ਦੇ ਬੋਲ ਬਦਲ ਜਾਂਦੇ ਹਨ
ਫੁੱਲਾਂ ਦੀ ਖੁਸ਼ਬੂ ਸਿਰਫ਼ ਉਸ ਪਾਸੇ ਜਾਂਦੀ ਹੈ, ਜਿਸ ਪਾਸੇ ਹਵਾ ਦਾ ਰੁਖ ਹੋਵੇ,
ਪਰ ਚੰਗੇ ਇਨਸਾਨ ਦੀ ਚੰਗਿਆਈ ਦੁਨੀਆਂ ਦੇ ਚਾਰੋਂ ਪਾਸੇ ਫੈਲਦੀ ਹੈ
"ਆਪਣੀ ਜ਼ੁਬਾਨ ਨਾਲ ਉਨਾਂ ਹੀ ਬੋਲੋ
ਜਿੰਨਾ ਤੁਹਾਡੇ ਕੰਨ ਸੁਣ ਸਕਦੇ ਹੋਣ
"ਕਾਮਯਾਬ ਲੋਕ ਆਪਣੇ ਫ਼ੈਸਲੇ ਨਾਲ ਦੁਨੀਆਂ ਬਦਲ ਦਿੰਦੇ ਹਨ,
ਅਤੇ ਨਾਕਾਮਯਾਬ ਲੋਕ ਦੁਨੀਆਂ ਦੇ ਡਰ ਤੋਂ ਆਪਣੇ ਫ਼ੈਸਲੇ ਬਦਲ ਲੈਂਦੇ ਹਨ
ਇਨਸਾਨ ਉਸ ਵੇਲੇ ਸਭ ਤੋਂ ਵੱਡਾ ਬੇਵਕੂਫ ਬਣਦਾ ਹੈ,
ਜਦ ਉਹ ਕਿਸੇ ਹੋਰ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦਾ ਹੈ I
ਜਦੋਂ ਦਿਮਾਗ ਕਮਜ਼ੋਰ ਹੁੰਦਾ ਹੈ, ਹਾਲਾਤ ਸਮੱਸਿਆ ਬਣ ਜਾਂਦੇ ਹਨ...
ਜਦੋਂ ਦਿਮਾਗ ਸਥਿਰ ਹੁੰਦਾ ਹੈ, ਹਾਲਾਤ ਚੁਣੌਤੀ ਬਣ ਜਾਂਦੇ ਹਨ...
ਜਦੋਂ ਦਿਮਾਗ ਮਜ਼ਬੂਤ ਹੁੰਦਾ ਹੈ, ਹਾਲਾਤ ਮੌਕਾ ਬਣ ਜਾਂਦੇ ਹਨ..
ਜ਼ਿਆਦਾਤਾਰ ਲੋਕ ਓਹਨੇ ਹੀ ਖੁਸ਼ ਹੁੰਦੇ ਹਨ,
ਜਿੰਨੇ ਦਿਮਾਗ ਵਿਚ ਸੋਚ ਲੈਂਦੇ ਹਨ..
Shayari in Punjabi on Life Motivation
ਆਪਣੇ ਆਪ ਨੂੰ ਆਪਣੇ ਸਭ ਤੋਂ ਵੱਡੇ ਡਰ ਅੱਗੇ ਝੋਂਕ ਦਿਓ ,
ਉਸ ਤੋਂ ਬਾਅਦ ਤੁਸੀਂ ਸੁਤੰਤਰ ਹੋ ...
ਗ਼ਲਤੀ ਕਰਨਾ ਬੁਰਾ ਨਹੀਂ ਹੈ,
ਗ਼ਲਤੀ ਕਰ ਕੇ ਸਿਖਿਆ ਨਾ ਲੈਣਾ ਬੁਰਾ ਹੈ..
ਜੀਵਨ ਵਿਚ ਕਦੇ ਵੀ ਉਮੀਦ ਨਾ ਛੱਡੋ,
ਕਿਉਂਕਿ ਤੁਸੀਂ ਇਹ ਕਦੇ ਨਹੀਂ ਜਾਣ ਸਕਦੇ ਕਿ
ਆਉਣ ਵਾਲਾ ਕੱਲ ਤੁਹਾਡੇ ਲਈ ਕਿ ਲੈ ਕੇ ਆਉਣ ਵਾਲਾ ਹੈ ...
ਟਾਇਮ ਅਾਉਣ ਦੇ ਨੀ ਕਾਲੀ ਔਡੀ ਵਾਲੀਏ,
ਆਜੁ ਚੇਤਕ ਵਾਲਾ ਯਾਰ ਵੀ. ਫਰਾਰੀ ਤੇ..
ਜਦੋ ਤੁਸੀਂ ਸੋਚਦੇ ਹੋ ਕਿ ਤੁਸੀਂ ਹਾਰ ਗਏ,
ਇਹ ਵੀ ਸੋਚੋ ਕਿ ਤੁਸੀਂ ਸ਼ੁਰੂ ਕਿਉ ਕੀਤਾ ਸੀ?
ਕੱਲੀ ਰੋਟੀ ਹੀ ਨਹੀ ਲਿਖੀ ਹੁੰਦੀ ਮੁਕੱਦਰ ਵਿੱਚ ਗਰੀਬ ਦੇ
ਦੁਨੀਆ ਦੀ ਨਫ਼ਰਤ ਤੇ ਅਪਣਿਆਂ ਦੇ ਧੋਖੇ ਵੀ ਜਰੂਰ ਲਿਖੇ ਹੁੰਦੇ ਨੇ!!
ਵੋਹਰਾ ਸਾਬ
ਸਮਾਂ ਪੈਸੇ ਨਾਲੋਂ ਜ਼ਿਆਦਾ ਕੀਮਤੀ ਹੈ।
ਤੁਸੀਂ ਪੈਸੇ ਨੂੰ ਤਾਂ ਵਧਾ ਸਕਦੇ ਹੋ ਪਰ ਸਮੇਂ ਨੂੰ ਨਹੀਂ ।
ਜਿਮ ਰੌਨ
ਜ਼ਿੰਦਗੀ ਜਿੰਨਾਂ ਨੂੰ ਖੁਸ਼ੀਆ ਨਹੀ ਦਿੰਦੀ ਤਜਰਬੇ ਬਹੁਤ ਦਿੰਦੀ ਹੈ।
ਕੋਈ ਕੀ ਕੀ ਦੱਸੇ ਜਬਾਨੋ ਬੋਲ ਕੇ ਕੀ ਕੀ ਜਰਿਆ ਹੁੰਦਾ ਹੈ।
ਐਵੇ ਨਈ ਜੀਣਾ ਆ ਜਾਂਦਾ, ਹਰ ਜ਼ਿੰਦਾ ਦਿਲ ਅੰਦਰ ਕੁਝ ਮਰਿਆ ਹੁੰਦਾ ਹੈ।
ਸਮੁੰਦਰ ਕਦੇ ਬੋਲ ਕੇ ਨਹੀਂ ਦੱਸਦਾ ਕਿ ਉਹ ਖਜ਼ਾਨੇ ਨਾਲ ਭਰਿਆ ਹੋਇਆ ਹੈ।
ਠੀਕ ਇਸੇ ਤਰ੍ਹਾਂ ਗਿਆਨ ਨਾਲ ਭਰਿਆ ਮਨੁੱਖ ਵੀ ਸਮਾਂ ਆਉਣ ‘ਤੇ ਹੀ ਆਪਣੇ ਪੱਤੇ ਖੋਦਾ ਹੈ।
ਫਾਲਤੂ ਗੱਲਾਂ ‘ਚ ਸਮਾਂ ਬਰਬਾਦ ਕਰਨਾ
ਜ਼ਿੰਦਗੀ ਨਾਲ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਜ਼ੁਰਮ ਹੈ।
Motivational Shayari in Punjabi for Success
Motivational shayari in punjabi for students |
ਚਿਹਰੇ ਦੇ ਨਾਲ ਨਾਲ, ਦਿਮਾਗ ਵੀ ਸਾਫ਼ ਕਰ ਲੈਣਾ ਚਾਹੀਦਾ ਹੈ
ਕਿਉਂਕਿ ਗ਼ਲਤਫਹਿਮੀ ਦੇ ਜਾਲੇ, ਅਕਸ਼ਰ ਇੱਥੇ ਹੀ ਲਗਦੈ ਨੀਂ।
ਮੋਹ ਖਤਮ ਹੋਣ ਨਾਲ , ਖੋਹਣ ਦਾ ਡਰ ਨਿਕਲ ਜਾਂਦਾ
ਚਾਹੇ ਦੌਲਤ ਹੋਵੇ , ਚਾਹੇ ਰਿਸ਼ਤੇ ਜਾਂ ਫੇਰ ਚਾਹੇ ਜ਼ਿੰਦਗੀ
ਤੁਸੀ ਆਪਣੀ ਜ਼ਿੰਦਗੀ ਦੀ ਕਹਾਣੀ ਦੇ ਲੇਖਕ ਖੁਦ ਹੋ,
ਆਪਣੀ ਕਹਾਣੀ ਲਿਖਣ ਲੱਗਿਆ
ਕਲਮ ਕਿਸੇ ਹੋਰ ਦੇ ਹੱਥ ‘ਚ ਨਾ ਫੜਾਉ।।
ਬੁਢਾਪੇ ਵਿੱਚ ਤੁਹਾਨੂੰ ਰੋਟੀ ਤਹਾਡੀ ਔਲਾਦ ਨਹੀਂ
ਸਗੋਂ ਤੁਹਾਡੇ ਦਿੱਤੇ ਹੋਏ ਸੰਸਕਾਰ ਖੁਆਉਣਗੇ।
ਜਿੱਤਣ ਤੋਂ ਪਹਿਲਾ ਜਿੱਤ ਅਤੇ ਹਾਰਨ ਤੋਂ
ਪਹਿਲਾਂ ਹਾਰ ਕਦੇ ਨਹੀਂ ਮੰਨਣੀ ਚਾਹੀਦੀ ਹੈ।
ਗਿੱਲੇ ਸ਼ਿਕਵੇ ਸਿਰਫ ਸਾਹ ਚਲਣ ਤੱਕ ਹੁੰਦੇ ਨੇ,
ਉਸ ਤੋਂ ਬਾਅਦ ਤਾਂ ਬੱਸ ਪਛਤਾਵਾ ਹੀ ਰਹਿ ਜਾਂਦਾ ਹੈ !
ਜਦ ਦੁੱਖਾਂ ਦੀ ਬਾਰਿਸ਼ ਹੁੰਦੀ ਹੈ ਤਾਂ ਸਭ ਭੱਜ ਜਾਂਦੇ ਹਨ,
ਸਿਰਫ ਅਕਾਲ ਪੁਰਖ਼ ਹੀ ਤੁਹਾਡੇ ਨਾਲ ਰਹਿਮਤ ਦੀ ਛਤਰੀ ਲੈ ਕੇ ਖੜਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ
ਕਿਸੇ ਲੋੜਵੰਦ ਦੀ ਮਦਦ ਕਰ ਕੇ ਵੇਖੋ ਸਾਰਾ
ਆਲਾ ਦੁਆਲਾ ਹੀ ਮਦਦਗਾਰ ਜਾਪਣ ਲੱਗ ਜਾਵੇਗਾ।
ਵਕਤ ਨਾ ਗੁਆਉ ਕਿ ਤੁਸੀਂ ਕਰਨਾ ਕੀ ਹੈ… ਨਹੀਂ ਤਾਂ
ਵਕਤ ਤੈਅ ਕਰ ਦੇਵੇਗਾ ਤੁਹਾਡਾ ਕਰਨਾ ਕੀ ਹੈ..
"ਜਿੱਤ ਦੀ ਆਦਤ ਵਧੀਆ ਹੁੰਦੀ ਹੈ,
ਪਰ ਕੁਝ ਰਿਸ਼ਤਿਆਂ 'ਚ ਹਾਰ ਜਾਣਾ ਬਿਹਤਰ ਹੁੰਦਾ ਹੈ
"ਸਿਰ ਤੇ ਰੱਖੀ ਓਟ ਮਾਲਕਾ,
ਦੇਵੀ ਨਾ ਕੋਈ ਤੋਟ ਮਾਲਕਾ,
ਚੜ੍ਹਦੀ ਕਲਾ ਸਿਰਹਾਣੇ ਰੱਖੀ,
ਦਾਤਾ ਸੁਰਤ ਟਿਕਾਣੇ ਰੱਖੀ|"
"ਜਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ,
ਸਵੇਰ ਦਾ ਦੁੱਖ ਸ਼ਾਮ ਨੂੰ ਪੁਰਾਣਾ ਹੋ ਜਾਂਦਾ ਹੈ"..
ਕਿਸੇ ਨੇ ਪੁੱਛਿਆ ਕੀ ਫੋਨ #USE ਕਰਦੇ ਨੀਂਦ ਨਹੀਂ ਆਉਂਦੀ,
ਜਦੋ ਪਾਠ ਕਰੀਏ ਤਾਂ ਨੀਂਦ ਆ ਜਾਂਦੀ ਏ, ਅੱਗੋਂ ਖੂਬਸੂਰਤ ਜਵਾਬ ਮਿਲਿਆ,
ਕਿ ਨੀਂਦ ਹਮੇਸ਼ਾ ਫੁੱਲਾਂ ਤੇ ਆਉਂਦੀ ਏ ਕੰਡਿਆਂ ਤੇ ਨਹੀਂ
"ਰੱਬ ਦੀ ਦਿੱਤੀ ਦਾਤ ਅਤੇ ਬੰਦੇ ਨੂੰ ਆਪਣੀ
ਔਕਾਤ ਕਦੀ ਵੀ ਨਹੀਂ ਭੁਲਣੀ ਚਾਹੀਦੀ"...
"ਜ਼ਿੰਦਗੀ ਦਾ ਸੱਚ"
ਜੁਬਾਨੋ ਕੌੜਾ ਬੋਲਣ ਵਾਲੇ ਦਾ "ਸ਼ਹਿਦ" ਵੀ ਨਹੀਂ ਵਿਕਦਾ,
ਪਰ ਜੁਬਾਨੋ ਮਿੱਠਾ ਬੋਲਣ ਵਾਲੇ ਦੀਆਂ "ਮਿਰਚਾਂ" ਵੀ ਵਿਕ ਜਾਂਦੀਆਂ ਨੇ !!
ਐਵੇਂ ਲੋਕੀ ਰਹਿੰਦੇ ਚੰਗੇ ਦਿਨ ਉਡੀਕ ਦੇ,
ਚੰਗੇ ਦਿਨ ਆਉਂਦੇ ਨੀ ਲਿਆਉਣੇ ਪੈਂਦੇ ਨੇ I
" ਹੁੰਦੀ ਹੈ ਪਹਿਚਾਨ ਬਾਪ ਦੇ ਨਾਂ ਕਰਕੇ,
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ "..
ਚੰਗੀਆਂ ਕਿਤਾਬਾਂ ਅਤੇ ਸੱਚੇ ਦਿਲ,
ਹਰ ਇੱਕ ਦੀ ਸਮਝ ਵਿੱਚ ਨਹੀਂ ਆਉਂਦੇ I
" ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ,
ਪਰ ਸਮਾਂ ਤਾਂ ਪ੍ਰਮਾਤਮਾ ਹੀ ਠੀਕ ਕਰਦਾ ਹੈ I
ਦੁਨੀਆਂ 'ਚ ਸਭ ਤੋਂ ਜ਼ਿਆਦਾ ਸੁਪਨੇ ਇਸ ਗੱਲ ਨੇ ਤੋੜੇ ਨੇ,
ਕਿ ਲੋਕ ਕੀ ਕਹਿਣਗੇ ?
ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ,
ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ "....
"ਜਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ,
ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ I
"ਮੁੰਡੇ ਕਿਸਮਤ ਨਾਲ ਹੁੰਦੇ ਨੇ ਤੇ
ਧੀਆਂ ਖੁਸ਼ਕਿਸਮਤ ਨਾਲ"
"ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆਂ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,
ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ I"
"ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸ਼ਮਤ ਲੋਕਾਂ ਨੂੰ ਹੀ ਮਿਲਦੇ ਹਨ,
ਅਕਸਰ ਸਮੇਂ ਤੇ ਸਮਝ ਨੀ ਹੁੰਦੀ, ਤੇ ਸਮਝ ਆਉਣ ਤੇ ਸਮਾਂ ਬੀਤ ਗਿਆ ਹੁੰਦਾ!"
ਖੁਸ਼ੀਆਂ ਭਾਂਵੇਂ ਨਿੱਕੀਆਂ ਨੇ ਪਰ
ਇਹ ਅਸੀਂ ਆਪ ਕਮਾਈਆਂ ਨੇ,
ਕਿੰਝ ਜੀਣਾ ਇਸ ਜੱਗ ਤੇ ਸੱਜਣਾ,
ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ !
ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ,
ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ
ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ ....
ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ ...
ਬਾਗੀ ਬੰਦੇ ਦੁਨੀਆ ਨੂੰ ਸੋਚੀ ਪਾ ਦਿੰਦੇ ਨੇ
ਢਾਉਣ ਵਾਲੇ ਬੱਲਿਆ ਪਹਾੜ ਵੀ ਢਾ ਦਿੰਦੇ
ਜੇਕਰ ਜਿੰਦਗੀ ਸਵਾਲ ਬਣ ਜਾਵੇ ਤਾਂ ੳੁਸ ਦਾ ਜਵਾਬ ਅਾਪ ਨੂੰ ਹੀ ਬਣਨਾ ਪੈਦਾ
ਕਿੳੁਂਕਿ ਜਿੱਤ ਦਾ ੳੁਹੀ ਅਾ ਜੋ ਕਿਸਮਤ ਨੂੰ ਮਾਤ ਦਿੰਦਾ_
ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ
ਇਹਨਾ ਕਰਕੇ ਹੀ ਤਰੱਕੀਆ ਹੁੰਦੀਆ ਨੇ
ਅਸੀ ਜੋੜੇ ਨਹੀਓ ਯੱਕੇ ਖੇਡ ਖੇਡ ਤਾਸ਼ ਨੀ ...
ਬੰਦੇ ਮੇਹਨਤੀ ਨਾਂ ਰੱਖਦੇ ਕਿਸੇ ਤੇ ਆਸ ਨੀ ..
Motivational Shayari in Punjabi for Students
*ਕੋਸ਼ਿਸ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ ਫੇਰ ਮੰਜ਼ਿਲ ਮਿਲੇ ਜਾਂ ਤੁਜਰਬਾ
ਦੋਨੋ ਚੀਜ਼ਾਂ ਹੀ ਸਹੀ ਤਰੀਕੇ ਨਾਲ ਜਿੳੁਂਣਾ ਸਿਖਾਉਦਿਅਾਂ ਹਨ...........
"ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ
"ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਦੇ ਲਈ ਕਸਮਾਂ,ਵਾਦਿਆਂ ਅਤੇ ਪੈਸੇ ਦੀ ਜ਼ਰੂਰਤ ਨਹੀਂ ਹੈ,
ਬਸ ਉਸਨੂੰ ਨਿਭਾਉਣ ਦੇ ਲਈ ਦੋ ਖੂਬਸੂਰਤ ਲੋਕ ਚਾਹੀਦੇ ਨੇ, ਇੱਕ ਜੋ ਭਰੋਸਾ ਕਰ ਸਕੇ,
ਅਤੇ ਦੂਸਰਾ ਜੋ ਉਸਨੂੰ ਸਮਝ ਸਕੇ!!"
ਤੁਹਾਡੀ ਖੁਸ਼ੀ 'ਚ ਤੁਹਾਡੇ ਨਾਲ ਉਹ ਹੋਵੇਗਾ, ਜਿਸਨੂੰ ਤੁਸੀਂ ਆਪਣਾ ਮੰਨਦੇ ਹੋ,
ਪਰ ਤੁਹਾਡੇ ਦੁੱਖ 'ਚ ਤੁਹਾਡੇ ਨਾਲ ਉਹ ਹੋਵੇਗਾ, ਜੋ ਤੁਹਾਨੂੰ ਆਪਣਾ ਮੰਨਦਾ ਹੈ II ....
ਜੋ ਵਾਹਿਗੁਰੂ ਰਾਤ ਨੂੰ ਰੁੱਖਾਂ ਤੇ ਬੈਠੇ ਪੰਛੀਆਂ ਨੂੰ
ਵੀ ਨੀਂਦ 'ਚ ਡਿੱਗਣ ਨਹੀਂ ਦਿੰਦਾ,
ਫੇਰ ਉਹ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ,
ਲੋੜ ਹੈ ਬਸ ਉਸ ਵਾਹਿਗੁਰੂ ਤੇ ਭਰੋਸਾ
ਰੱਖਣ ਦੀ ਅਤੇ ਉਹਨੂੰ ਪਿਆਰ ਕਰਨ ਦੀ..
"ਜ਼ਿੰਦਗੀ ਆਈਸ ਕਰੀਮ ਦੀ ਤਰ੍ਹਾਂ ਹੈ ਟੇਸਟ ਕਰੋ ਤਾਂ ਪਿਘਲਦੀ ਹੈ,
ਵੇਸਟ ਕਰੋ ਤਾਂ ਵੀ ਪਿਘਲਦੀ ਹੈ,
ਇਸ ਲਈ ਜ਼ਿੰਦਗੀ ਨੂੰ ਟੇਸਟ ਕਰਨਾ ਸਿੱਖੋ,
ਵੇਸਟ ਤਾਂ ਹੋ ਹੀ ਰਹੀ ਹੈ
"ਜੇ ਤੁਹਾਡੇ ਪੈਰਾਂ 'ਚ ਜੁੱਤੇ ਨਹੀਂ ਤਾਂ ਅਫ਼ਸੋਸ ਨਾ ਕਰਿਓ,
ਕਿਉਂਕਿ ਦੁਨੀਆਂ 'ਚ ਕਈ ਲੋਕਾਂ ਕੋਲ ਪੈਰ ਹੀ ਨਹੀਂ ਹਨ"...
ਤੁਹਾਡੀ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਦੋ ਦਿਨ, ਜਦੋਂ ਤੁਹਾਡਾ ਜਨਮ ਹੁੰਦਾ ਹੈ,
ਅਤੇ ਦੂਜਾ ਜਦੋਂ ਤੁਸੀਂ ਪਤਾ ਕਰ ਲੈਂਦੇ ਹੋ ਤੁਹਾਡਾ ਜਨਮ ਕਿਉਂ ਹੋਇਆ...!!!
"ਸਫ਼ਰ ਦਾ ਮਜ਼ਾ ਲੈਣਾ ਹੋਵੇ ਤਾਂ ਸਮਾਨ ਘੱਟ ਰੱਖੋ,
ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ ਤਾਂ ਦਿਲ 'ਚ ਅਰਮਾਨ ਘੱਟ ਰੱਖੋ"..
ਮੰਨਦੇ ਆ ਕਿ ਸਾਡੇ ਚ” ਬਹੁਤ “ਨੁਕਸ” ਤੇ “ਕਮੀਆਂ” ਹੋਣਗੀਆਂ,ਪਰ !!
ਇੱਕ ਗੱਲ ਜਰੂਰ ਯਾਦ ਰੱਖੀ, ਸੱਚੇ ਬੰਦੇ ਨੂੰ ਲੋਕ ਹਮੇਸ਼ਾ ਗਲਤ ਹੀ ਸਮਝਦੇ ਨੇ!!
ਸੁੱਖੀ ਖੋਖਰ
ਹੱਥ ਘੁੱਟ ਕੇ ਕੀਤੇ ਖਰਚੇ ਜ਼ਿੰਦਗੀ ਬਣਾ ਦਿੰਦੇ ਨੇ
ਚਾਦਰ ਨਾਲੋਂ ਬਾਹਰ ਪਸਾਰੇ ਪੈਰ ਮੰਗਣ ਲਾ ਦਿੰਦੇ
ਹਰ ਵਾਰ ਅਲਫਾਜ਼ ਹੀ ਜਰੂਰੀ ਨਹੀਂ ਹੁੰਦੇ,
ਕਿਸੇ ਨੂੰ ਸਮਝਾਉਣ ਲਈ ਕੁਝ ਗੱਲਾਂ
ਸਮੇਂ ਤੇ ਵੀ ਛੱਡ ਦੇਣੀਆਂ ਚਾਹੀਦੀਆਂ ਹਨ।
ਸਿਆਸਤ ਵਿੱਚ ਭਗਤੀ ਜਾਂ ਨਾਇਕ-ਪੂਜਾ ਨਿਘਾਰ ਵੱਲ ਜਾਂਦਾ
ਉਹ ਪੱਕਾ ਰਾਹ ਹੈ, ਜੋ ਅਖੀਰ ਤਾਨਾਸ਼ਾਹੀ ਤੱਕ ਪਹੁੰਚਦਾ ਹੈ।
ਡਾ ਬੀ.ਆਰ. ਅੰਬੇਡਕਰ
ਵੱਡੀਆਂ ਜੰਗਾਂ ‘ਚ ਮੈਦਾਨ ਫਤਿਹ ਕਰਨ
ਵਾਲੇ ਛੋਟੀਆਂ ਲੜਾਈਆਂ ‘ਚ ਨਹੀ ਉਲਝਦੇ
ਜ਼ਿੰਦਗੀ ਭਾਵੇ ਕਿੰਨੇ ਵੀ ਤੁਫ਼ਾਨਾਂ ਨਾਲ ਕਿਉਂ ਨਾ ਘਿਰੀ ਹੋਵੇ
ਜੇ ਉਹ ਵਾਹਿਗੁਰੂ ਨਾਲ ਹੈ ਤਾਂ ਹਰ ਹਾਲ ਵਿੱਚ ਕਿਸ਼ਤੀ ਕਿਨਾਰੇ ‘ਤੇ ਲੱਗੇਗੀ
ਕਿਸੇ ਦੀ ਵੀ ਬੇਵੱਸੀ ਤੇ ਨਾ ਹੱਸੋ,
ਇਹ ਵਕਤ ਹੈ, ਕਿਸੇ ਤੇ ਵੀ ਆ ਸਕਦਾ ਹੈ।
Motivational Shayari in Punjabi for Instagram
Motivational shayari in punjabi for instagram |
ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ
ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ।
ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ‘ ਤੋਂ
ਪਹਿਲਾਂ ਤੋੜੇ ਗਏ ਫ਼ਲ ‘ ਬੇਅਰਥ ਜਾਂਦੇ ਹਨ।
ਸਿਰਫ਼ ਜਾਣਕਾਰੀ ਹੋਣਾ ਹੀ ਕਾਫ਼ੀ ਨਹੀਂ, ਸਾਨੂੰ ਇਸ ਨੂੰ ਲਾਗੂ ਵੀ ਕਰਨਾ ਚਾਹੀਦਾ ਹੈ
ਸਿਰਫ਼ ਇੱਛਾ ਹੀ ਕਾਫ਼ੀ ਨਹੀਂ, ਸਾਨੂੰ ਕੁਝ ਕਰਨਾ ਵੀ ਜ਼ਰੂਰ ਚਾਹੀਦਾ ਹੈ ।
ਜੋਹਾਨ ਵੋਲਫ਼ਗੈਂਗ ਵਾਨ ਗੋਥ
ਜਦੋਂ ਤੁਸੀਂ ਉਮੀਦ ਨੂੰ ਜਗਾਉਂਦੇ ਹੋ ਤਾਂ
ਸਭ ਕੁਝ ਸੰਭਵ ਹੋਣ ਲੱਗਦਾ ਹੈ।
ਤੁਹਾਡੇ ਹੌਸਲੇ ਦੇ ਹਿਸਾਬ ਨਾਲ ਜ਼ਿੰਦਗੀ ਸੁੰਗੜਦੀ ਜਾਂ ਫੈਲਦੀ ਹੈ।
ਅਨਾਇਸ ਨਿਨ
You May Also Like✨❤️👇
Feeling Alone Shayari in Punjabi
Motivational Quotes in Punjabi
ਇਕੱਲੇ ਅਕਾਲੀ ਦਲ ਦਾ ਪੰਜਾਬੀ ਰੁਤਬਾ
Motivational Shayari in Punjabi Attitude
ਜਿਆਦਾ ਸੋਚਣ ਨਾਲ ਵਹਿਮ ਵੱਡੇ ਤੇ
ਹਕੀਕਤ ਛੋਟੀ ਲੱਗਣ ਲੱਗਦੀ ਏ
ਤੁਹਾਨੂੰ ਸਮਝਣਾ ਪਏਗਾ ਕਿ ਸ਼ਾਂਤੀ ਦੀ ਕੀਮਤ ਚੁਕਾਉਣੀ ਪੈਂਦੀ ਹੈ,
ਜੇ ਤੁਸੀਂ ਸੰਘਰਸ਼ ਕਰਨ ਦੀ ‘ ਹਿੰਮਤ ਰੱਖਦੇ ਹੋ ਤਾਂ ਤੁਸੀਂ ਜਿੱਤਣ ਦੀ ਹਿੰਮਤ ਰੱਖਦੇ ਹੋ
ਫਰੈਂਡ ਹੈਮਪਟਨ
ਮਜ਼ਬੂਤੀ ਅਤੇ ਵਿਕਾਸ ਸਿਰਫ਼ ਲਗਾਤਾਰ
ਕੋਸ਼ਿਸ਼ ਅਤੇ ਸੰਘਰਸ਼ ਨਾਲ ਹੀ ਆਉਂਦੇ ਹਨ
ਨੈਪੋਲੀਅਨ ਹਿੱਲ
ਦੁਨੀਆ ਦੀ ਹਰ ਸ਼ੈਅ ਭਾਵੇਂ ਕਿੰਨੀ ਵੀ ਤਾਕਤਵਾਰ ਹੋਵੇ
ਪਰ ਵਕਤ ਦੀ ਗੁਲਾਮ ਹੁੰਦੀ ਹੈ।
ਰਾਜਦੀਪ ਬੈਨੀਪਾਲ
ਪੂਰੇ ਵਿਸ਼ਵਾਸ ਨਾਲ ਆਪਣਿਆਂ ਸੁਫ਼ਨਿਆਂ ਵੱਲ ਵਧੋ।
ਉਹੀ ਜ਼ਿੰਦਗੀ ਜੀਓ ਜਿਸਦੀ ਤੁਸੀਂ ਕਲਪਨਾ ਕੀਤੀ ਹੈ।
ਬੁਲੰਦੀਆਂ ਨੂੰ ਛੂਹਣ ਦੀ ਚਾਹਤ ਮਾੜੀ ਨਹੀਂ ਹੈ
ਪਰ ਇਸ ਚਾਹਤ ਲਈ ਗਲਤ ਰਾਹਾਂ ਤੇ ਨਿੱਕਲ ਪੈਣਾ ਮਾੜਾ ਹੈ।
ਸਫ਼ਲ ਵਿਅਕਤੀ ਬਣਨ ਦੀ ਕੋਸ਼ਿਸ਼ ਨਾ ਕਰੋ,
ਬਲਕਿ ਕਦਰਾਂ ਕੀਮਤਾਂ ਵਾਲੇ ਮਨੁੱਖ ਬਣੋ ।
ਉਹ ਦਿਨ ਕਦੇ ਨਾ ਆਵੇ ਕਿ ਹਦੋਂ ਵੱਧ ਗਰੂਰ ਹੋ ਜਾਵੇ,
ਬਸ ਇਨ੍ਹਾਂ ਨੀਵਾਂ ਰੱਖੀ ਮੇਰੇ ਮਾਲਕਾਂ ਕਿ ਹਰ
ਦਿਲ ਦੁਆ ਕਰਨ ਲਈ ਮਜਬੂਰ ਹੋ ਜਾਵੇ ।
ਇੱਕ ਵਿਅਕਤੀ ਬਦਲਾਅ ਲਿਆ ਸਕਦਾ ਹੈ ਤੇ
ਹਰੇਕ ਵਿਅਕਤੀ ਨੂੰ ਇਸ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕਿੰਨੀ ਅਜ਼ਾਦੀ ਦੇ ਬਾਵਜੂਦ ਵੀ
ਅਸੀਂ ਆਪਣੀਆਂ ਹੱਦਾਂ ਦੇ ਵਿੱਚ ਕੈਦ ਹਾਂ
ਉਹਨਾਂ ਹੱਥਾਂ ਦੀ ਸਦਾ ਇੱਜਤ ਕਰੋ ਜੋ
ਤੁਹਾਡੇ ਲਈ ਸਹਾਰਾ ਬਨਣ ਤੋਂ ਕਦੇ ਨਹੀਂ ਝਿਜਕੇ।
ਚੰਗੀਆਂ ਗੱਲਾਂ ਦੇ ਮੁਕਾਬਲੇ ਲੋਕ ਹਲਕੀਆਂ
ਗੱਲਾਂ ਨੂੰ ਵਧੇਰੇ ਦਿਲਚਸਪੀ ਨਾਲ ਸੁਣਦੇ ਹਨ।
ਜ਼ਿੰਦਗੀ ਤੋਹਫੇ ਦਿੰਦੀ ਰਹੇਗੀ ਦੁੱਖਾਂ, ਗ਼ਮਾਂ, ਹਾਸਿਆਂ,
ਅਤੇ ਹਾਦਸਿਆਂ ਦੇ, ਇਹਨਾਂ ਨੂੰ ਕਬੂਲ ਕਰਨਾ ਸਿੱਖੋ
ਨਾਕਾਮੀਆਂ ਬਾਰੇ ਚਿੰਤਾ ਨਾ ਕਰੋ,
ਉਨ੍ਹਾਂ ਮੌਕਿਆਂ ਬਾਰੇ ਚਿੰਤਾ ਕਰੋ
ਜੋ ਤੁਸੀਂ ਕੋਸ਼ਿਸ਼ ਨਾ ਕਰਨ ‘ਤੇ ਗੁਆ ਦਿੰਦੇ
ਜੈਕ ਕੈਨਫੀਲਡ
ਸ਼ਾਮ ਨੂੰ ਥੱਕ ਟੁੱਟ ਕੇ ਝੌਪੜੇ 'ਚ ਸੌਂ ਜ਼ਾਂਦਾ ਹੈ,
ਉਹ ਮਜ਼ਦੂਰ,
ਜੋ ਸ਼ਹਿਰ 'ਚ ਉੱਚੀਆਂ ਇਮਾਰਤਾਂ ਬਣਾਉਂਦਾ ਹੈ..
"ਤਜੁਰਬਾ ਹੈ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਆ,
ਸੰਗਮਰਮਰ ਤੇ ਤਾਂ ਅਸੀਂ ਪੈਰ ਫਿਸਲਦੇ ਦੇਖੇ ਨੇਂ I"....
ਗੁੰਮ ਤਾਂ ਆਪਾਂ ਖੁਦ ਹਾਂ,
ਤੇ ਲੱਭਦੇ ਖੁਦਾ ਨੂੰ ਹਾਂ..
Motivational Shayari in Punjabi for Girl
motivational quotes in punjabi |
ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ,
ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ..
"ਜ਼ਿੰਦਗੀ ਨੂੰ ਏਨਾਂ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਹੈ ਦੋਸਤੋ,
ਏਥੋਂ ਜਿਉਂਦਾ ਬਚ ਕੇ ਕੋਈ ਨਹੀਂ ਗਿਆ
ਜਿਹਨਾਂ ਕੋਲ ਸਿਰਫ਼ ਸਿੱਕੇ ਸੀ, ਉਹ ਮਜ਼ੇ ਨਾਲ ਭਿੱਜਦੇ ਰਹੇ ਬਾਰਿਸ਼ਾਂ ਵਿੱਚ,
ਜਿਹਨਾਂ ਦੀ ਜੇਬ ਵਿੱਚ ਨੋਟ ਸੀ, ਉਹ ਛੱਤ ਲੱਭਦੇ ਰਹਿ ਗਏ
"ਪੈਸਾ ਇਨਸਾਨ ਨੂੰ ਉੱਪਰ ਲੈ ਜਾ ਸਕਦਾ,
ਪਰ ਇਨਸਾਨ ਪੈਸੇ ਨੂੰ ਉੱਪਰ ਨਹੀ ਲੈ ਜਾ ਸਕਦਾ."..
"ਰਾਤ ਭਰ ਗਹਿਰੀ ਨੀਂਦ ਆਉਣਾ ਏਨਾਂ ਆਸਾਨ ਨਹੀਂ ਹੈ,
ਉਸਦੇ ਲਈ ਦਿਨ ਭਰ ਇਮਾਨਦਾਰੀ ਨਾਲ ਜਿਉਣਾ ਪੈਂਦਾ ਹੈ
"ਕਿਰਦਾਰ ਤੋਂ ਹੀ ਪਹਿਚਾਣ ਹੁੰਦੀ ਹੈ ਇਨਸਾਨਾਂ ਦੀ,
ਮਹਿੰਗੇ ਕੱਪੜੇ ਤਾਂ ਪੁਤਲੇ ਵੀ ਪਹਿਨਦੇ ਆਂ ਦੁਕਾਨਾਂ 'ਚ
" ਹੱਥ ਘੁੱਟ ਕੇ ਖ਼ਰਚ ਕਰੋ ਤਾਂ ਹੱਥ ਅੱਡ
ਕੇ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ
ਗੰਦਗੀ ਦੇਖਣ ਵਾਲੇ ਦੀਆਂ ਨਜ਼ਰਾਂ ਵਿੱਚ ਹੁੰਦੀ ਹੈ,
ਨਹੀਂ ਤਾਂ
ਕੂੜਾ ਚੱਕਣ ਵਾਲਿਆਂ ਨੂੰ ਵੀ ਉਸ ਵਿੱਚ ਰੋਟੀ ਨਜ਼ਰ ਆਉਂਦੀ ਹੈ..!
"ਕਿਸੇ ਵਿਅਕਤੀ ਨੂੰ ਬਹੁਤਾ ਵੀ ਇਮਾਨਦਾਰ ਨਹੀ ਹੋਣਾ ਚਾਹੀਦਾ,
ਕਿਉਂਕਿ ਅਕਸਰ ਸਿੱਧੇ ਰੁੱਖ ਜਲਦੀ ਕੱਟੇ ਜਾਂਦੇ ਹਨ I "...
ਕਿਸਮਤ ਨੂੰ ਅਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ,
ਜੇਕਰ ਸੁਪਨੇ ਸਾਡੇ ਹਨ ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ..!
"ਲੋਹੇ ਨੂੰ ਲੋਹਾ ਨਸ਼ਟ ਨਹੀ ਕਰ ਸਕਦਾ, ਸਿਰਫ਼ ਜੰਗ (ਜੰਗਾਲ) ਉਸਨੂੰ ਨਸ਼ਟ ਕਰਦਾ ਹੈ,
ਇਸੇ ਤਰ੍ਹਾਂ, ਬੰਦੇ ਨੂੰ ਕੋਈ ਹੋਰ ਨਹੀਂ ਬਲਕਿ ਉਸਦੀ ਸੋਚ ਹੀ ਨਸ਼ਟ ਕਰ ਸਕਦੀ ਹੈ I
ਸੋਚ ਚੰਗੀ ਰੱਖੋ ਹਮੇਸ਼ਾ ਚੰਗਾ ਹੀ ਹੋਵੇਗਾ ਤੁਹਾਡੇ ਨਾਲ "........
" ਜਿਸ ਦਿਨ ਤੁਸੀ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਅ ਲਿਆ, ਉਹੀ ਦਿਨ ਤੁਹਾਡਾ ਹੈ ,
ਬਾਕੀ ਤਾਂ ਸਿਰਫ਼ ਕੈਲੰਡਰ ਦੀਆਂ ਤਰੀਕਾਂ ਹਨ
ਜੋ ਸਿਰਫਿਰੇ ਹੁੰਦੇ ਨੇ ਉਹ ਇਤਿਹਾਸ
ਲਿਖਦੇ ਨੇ ਹੁਸ਼ਿਆਰ ਤਾ ਬਸ ਇਤਿਹਾਸ ਪੜਦੇ ਨੇ..
ਸਬਰ ਇਕ ਇਹੋ ਜਿਹੀ ਸਵਾਰੀ ਹੈ,
ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ,
ਨਾ ਕਿਸੇ ਦੀਆਂ ਨਜ਼ਰਾਂ ਵਿਚ,
ਨਾ ਕਿਸੇ ਦੇ ਕਦਮਾਂ ਵਿਚ..